Wednesday, October 9, 2024

ਦੇ ਚਰਨਾਂ ਦਾ ਪਿਆਰ ਮਾਏ ਨੀ ਮੈਨੂੰ ਰੱਖ ਲੈ ਸੇਵਾਦਾਰ

 


ਦੇ ਚਰਨਾਂ ਦਾ ਪਿਆਰ ਮਾਏ ਨੀ ਮੈਨੂੰ ਰੱਖ ਲੈ ਸੇਵਾਦਾਰ ।


ਦੇ ਚਰਨਾਂ ਦਾ ਪਿਆਰ ਮਾਏ ਨੀ ਮੈਨੂੰ ਰੱਖ ਲੈ ਸੇਵਾਦਾਰ ।
ਤੇਰੇ ਭਵਨ ਤੇ ਕਾਰਾਂ ਨੌਕਰੀ, ਸੱਦ ਲੈ ਤੂੰ ਇੱਕ ਵਾਰ ॥

ਭਗਤਾਂ ਦੇ ਨਾਲ ਭੇਟਾਂ ਗਾਵਾਂ ਇੱਕ ਪੱਲ ਵੀ ਨਾ ਸੋਵਾਂ ।
ਅਮ੍ਰਤ ਵੇਲੇ ਮੰਦਰ ਤੇਰਾ ਪਲਕਾਂ ਨਾਲ ਮੈਂ ਧੋਵਾਂ ।
ਬਾਗਾਂ ਵਿਚੋਂ ਫੁੱਲ ਤੋੜ ਕੇ ਗੁੰਦਾਂ ਸੋਹਣੇ ਹਾਰ ॥

ਹਾਰ ਸ਼ਿੰਗਾਰ ਮਾਂ ਕਰਕੇ ਤੇਰੀਆਂ ਪਿੰਡੀਆ ਰੋਜ਼ ਸਜਾਵਾਂ ।
ਅੱਤ੍ਰ ਪੁਲੇਲਾ ਛਿੜਕਾਂ ਨਾਲੇ ਮੰਦਰਾਂ ਨੂੰ ਮਹਕਾਵਾਂ ।
ਜੋਤ ਜਗਾ ਕੇ ਕਾਰਾਂ ਆਰਤੀ ਬਨ ਕੇ ਤਾਬੇਦਾਰ ॥

ਕਰਮਾ ਰੋਪੜ ਵਾਲਾਂ ਮਾਏ ਰੋਜ਼ ਕਰੇ ਅਰਦਾਸਾਂ ।
ਮਿੱਟ ਜਾਵਣ ਸਰਦੂਲ ਤੇਰੇ ਦੀਆ ਜਨਮ ਜਨਮ ਦੀਆ ਪਿਆਸਾ ।
ਤਨ ਮਨ ਹੋ ਜਾਏ ਰੋਸ਼ਨ ਮੇਰਾ, ਖੁੱਲੇ ਕਾਰਾਂ ਦੀਦਾਰ ॥



Bhajan: De Charna Da Pyar 

Producer: Jaidev

Singer: Sardool Sikander ·

 Lyrics: Karma Ropar Wale

Provided to YouTube by Super Cassettes Industries Private Limited


No comments:

Post a Comment