ਮਾਂ ਤੇਰੀਆਂ ਚੁੰਨੀਆਂ ਲਾਲ ਲਾਲ, ਤੇਰੇ ਸੋਹਣੇ ਝੰਡੇ ਲਾਲ
ਮਾਂ ਤੇਰੀਆਂ
ਚੁੰਨੀਆਂ ਲਾਲ ਲਾਲ, ਤੇਰੇ ਸੋਹਣੇ ਝੰਡੇ ਲਾਲ ।
ਮਾਂ ਲਾਲਾਂ ਵਿੱਚ
ਹੀ ਵਸਦੀ ਹੈ, ਤੂੰ ਲਾਲਾਂ ਦੀ ਲੱਜ ਪਾਲ ॥
ਤੈਨੂੰ ਸੂਰਜ ਸੁਬਾਹ ਸਲਾਮ ਕਰੇ, ਤੇਰੀ ਪੂਜਾ ਕਰਦੇ ਚੰਨ ਤਾਰੇ ।
ਕੰਨਾਂ ਵਿੱਚ
ਮਿਸ਼ਰੀ ਘੁਲ ਜਾਂਦੀ, ਜਦ ਲਾਲ ਬੋਲਦੇ ਜੈਕਾਰੇ ॥
ਭਵਨਾ ਦੀ ਰੰਗਤ
ਲਾਲ ਲਾਲ, ਲਾਇਨਾ ਵਿੱਚ ਸੰਗਤ ਲਾਲ ।
ਫਿਰ ਭਗਤ ਧਮਾਲਾਂ
ਪਾਂਦੇ ਨੇ, ਜਦ ਵਜੇ ਢੋਲ ਤੇ ਤਾਲ
ਲਾਲਾਂ ਦੇ ਗਲ
ਵਿੱਚ ਸਜਦੇ ਮਾਂ, ਤੇਰੇ ਲਾਲ ਗਲਾਂ ਵਿੱਚ ਅਡੇ ਮਾਂ ।
ਤੇਰੀ ਜੋਤ ਦੀ
ਲਾਲੀ ਐਸੀ ਮਾਂ, ਜਨਮਾਂ ਦੇ ਬੰਧਨ ਕਟੇ ਮਾਂ ॥
ਰੰਗ ਮੋਲਿ ਦਾ
ਵੀ ਲਾਲ ਲਾਲ, ਰੰਗ ਰੋਲੀ ਦਾ ਵੀ ਲਾਲ ।
ਇਸ ਲਾਲੀ ਵਿੱਚ
ਜੋ ਰੰਗਿਆ ਏ ਫਿਰ ਹੋ ਗਿਆ ਲਾਲੋ ਲਾਲ ॥
ਮਾਂ ਤੇਰੇਆ ਪਾਵਨ
ਹੱਥਾਂ ਤੇ ਏਹ ਲਾਲ ਲਾਲ ਜੋ ਮੇਹੰਦੀ ਏ ।
ਗੱਲ ਦਿਲ ਵਿੱਚ
ਹੋਵੇ ਲਾਲਾਂ ਦੇ, ਏਹ ਸਬ ਆਪੇ ਬੁੱਝ ਲੈਂਦੀ ਏ ॥
ਬਾਵਾ ਵਿੱਚ ਚੂੜਾ
ਲਾਲ ਲਾਲ, ਰੰਗ ਜਚਦਾ ਗੂੜਾ ਲਾਲ ।
ਕਰ ਮੇਹਰ ਸੰਜੀਵ
ਸਰਦੂਲ ਉੱਤੇ, ਆਵਾਂਗੇ ਹਰ ਸਾਲ ॥