Showing posts with label mata ki bhentein. Show all posts
Showing posts with label mata ki bhentein. Show all posts

Sunday, October 13, 2024

ਮਾਂ ਤੇਰੀਆਂ ਚੁੰਨੀਆਂ ਲਾਲ ਲਾਲ, ਤੇਰੇ ਸੋਹਣੇ ਝੰਡੇ ਲਾਲ

 

ਮਾਂ ਤੇਰੀਆਂ ਚੁੰਨੀਆਂ ਲਾਲ ਲਾਲ, ਤੇਰੇ ਸੋਹਣੇ ਝੰਡੇ ਲਾਲ 

ਮਾਂ ਤੇਰੀਆਂ ਚੁੰਨੀਆਂ ਲਾਲ ਲਾਲ, ਤੇਰੇ ਸੋਹਣੇ ਝੰਡੇ ਲਾਲ ।

ਮਾਂ ਲਾਲਾਂ ਵਿੱਚ ਹੀ ਵਸਦੀ ਹੈ, ਤੂੰ ਲਾਲਾਂ ਦੀ ਲੱਜ ਪਾਲ ॥

ਤੈਨੂੰ ਸੂਰਜ ਸੁਬਾਹ ਸਲਾਮ ਕਰੇ, ਤੇਰੀ ਪੂਜਾ ਕਰਦੇ ਚੰਨ ਤਾਰੇ ।

ਕੰਨਾਂ ਵਿੱਚ ਮਿਸ਼ਰੀ ਘੁਲ ਜਾਂਦੀ, ਜਦ ਲਾਲ ਬੋਲਦੇ ਜੈਕਾਰੇ ॥

ਭਵਨਾ ਦੀ ਰੰਗਤ ਲਾਲ ਲਾਲ, ਲਾਇਨਾ ਵਿੱਚ ਸੰਗਤ ਲਾਲ ।

ਫਿਰ ਭਗਤ ਧਮਾਲਾਂ ਪਾਂਦੇ ਨੇ, ਜਦ ਵਜੇ ਢੋਲ ਤੇ ਤਾਲ

ਲਾਲਾਂ ਦੇ ਗਲ ਵਿੱਚ ਸਜਦੇ ਮਾਂ, ਤੇਰੇ ਲਾਲ ਗਲਾਂ ਵਿੱਚ ਅਡੇ ਮਾਂ ।

ਤੇਰੀ ਜੋਤ ਦੀ ਲਾਲੀ ਐਸੀ ਮਾਂ, ਜਨਮਾਂ ਦੇ ਬੰਧਨ ਕਟੇ ਮਾਂ ॥

ਰੰਗ ਮੋਲਿ ਦਾ ਵੀ ਲਾਲ ਲਾਲ, ਰੰਗ ਰੋਲੀ ਦਾ ਵੀ ਲਾਲ ।

ਇਸ ਲਾਲੀ ਵਿੱਚ ਜੋ ਰੰਗਿਆ ਏ ਫਿਰ ਹੋ ਗਿਆ ਲਾਲੋ ਲਾਲ ॥

ਮਾਂ ਤੇਰੇਆ ਪਾਵਨ ਹੱਥਾਂ ਤੇ ਏਹ ਲਾਲ ਲਾਲ ਜੋ ਮੇਹੰਦੀ ਏ ।

ਗੱਲ ਦਿਲ ਵਿੱਚ ਹੋਵੇ ਲਾਲਾਂ ਦੇ, ਏਹ ਸਬ ਆਪੇ ਬੁੱਝ ਲੈਂਦੀ ਏ ॥

ਬਾਵਾ ਵਿੱਚ ਚੂੜਾ ਲਾਲ ਲਾਲ, ਰੰਗ ਜਚਦਾ ਗੂੜਾ ਲਾਲ ।

ਕਰ ਮੇਹਰ ਸੰਜੀਵ ਸਰਦੂਲ ਉੱਤੇ, ਆਵਾਂਗੇ ਹਰ ਸਾਲ ॥



Bhajan:    De Charna Da Pyar
Singer:    Sardool Sikander
Producer:  Jaidev

Provided to YouTube by Super Cassettes Industries Private Limited