Showing posts with label Mata ki Bhetein. Show all posts
Showing posts with label Mata ki Bhetein. Show all posts

Wednesday, October 9, 2024

ਦੇ ਚਰਨਾਂ ਦਾ ਪਿਆਰ ਮਾਏ ਨੀ ਮੈਨੂੰ ਰੱਖ ਲੈ ਸੇਵਾਦਾਰ

 


ਦੇ ਚਰਨਾਂ ਦਾ ਪਿਆਰ ਮਾਏ ਨੀ ਮੈਨੂੰ ਰੱਖ ਲੈ ਸੇਵਾਦਾਰ 


ਦੇ ਚਰਨਾਂ ਦਾ ਪਿਆਰ ਮਾਏ ਨੀ ਮੈਨੂੰ ਰੱਖ ਲੈ ਸੇਵਾਦਾਰ
ਤੇਰੇ ਭਵਨ ਤੇ ਕਾਰਾਂ ਨੌਕਰੀ, ਸੱਦ ਲੈ ਤੂੰ ਇੱਕ ਵਾਰ

ਭਗਤਾਂ ਦੇ ਨਾਲ ਭੇਟਾਂ ਗਾਵਾਂ ਇੱਕ ਪੱਲ ਵੀ ਨਾ ਸੋਵਾਂ
ਅਮ੍ਰਤ ਵੇਲੇ ਮੰਦਰ ਤੇਰਾ ਪਲਕਾਂ ਨਾਲ ਮੈਂ ਧੋਵਾਂ
ਬਾਗਾਂ ਵਿਚੋਂ ਫੁੱਲ ਤੋੜ ਕੇ ਗੁੰਦਾਂ ਸੋਹਣੇ ਹਾਰ

ਹਾਰ ਸ਼ਿੰਗਾਰ ਮਾਂ ਕਰਕੇ ਤੇਰੀਆਂ ਪਿੰਡੀਆ ਰੋਜ਼ ਸਜਾਵਾਂ
ਅੱਤ੍ਰ ਪੁਲੇਲਾ ਛਿੜਕਾਂ ਨਾਲੇ ਮੰਦਰਾਂ ਨੂੰ ਮਹਕਾਵਾਂ
ਜੋਤ ਜਗਾ ਕੇ ਕਾਰਾਂ ਆਰਤੀ ਬਨ ਕੇ ਤਾਬੇਦਾਰ

ਕਰਮਾ ਰੋਪੜ ਵਾਲਾਂ ਮਾਏ ਰੋਜ਼ ਕਰੇ ਅਰਦਾਸਾਂ
ਮਿੱਟ ਜਾਵਣ ਸਰਦੂਲ ਤੇਰੇ ਦੀਆ ਜਨਮ ਜਨਮ ਦੀਆ ਪਿਆਸਾ
ਤਨ ਮਨ ਹੋ ਜਾਏ ਰੋਸ਼ਨ ਮੇਰਾ, ਖੁੱਲੇ ਕਾਰਾਂ ਦੀਦਾਰ



Bhajan: De Charna Da Pyar 

Producer: Jaidev

Singer: Sardool Sikander ·

 Lyrics: Karma Ropar Wale

Provided to YouTube by Super Cassettes Industries Private Limited